ਸੋਸ਼ਲ ਮੀਡੀਆ ਸਿਰਫ ਇੰਟਰਟੇਨਮੈਂਟ ਦਾ ਹੀ ਸਾਧਨ ਨਹੀਂ ਬਲਕਿ ਇਸ ਦੀ ਮਦਦ ਨਾਲ ਕਈ ਵਾਰ ਵਿਛੜੇ ਲੋਕ ਵੀ ਮਿਲ ਜਾਂਦੇ ਹਨ I ਕਈ ਵਾਰ ਦੇਖਿਆ ਗਿਆ ਹੈ ਕਿ ਆਜ਼ਾਦੀ ਵੇਲੇ ਵਿਛੜੇ ਲੋਕ ਕਿਸੇ ਨਾ ਕਿਸੇ ਤਰੀਕੇ ਨਾਲ ਆਪਣੇ ਸਨੇਹੀਆਂ ਨਾਲ ਸਾਲਾਂ ਬਾਅਦ ਮਿਲਦੇ ਹਨ I ਕੁਝ ਇਸੇ ਤਰਾ ਦੀ ਖ਼ਬਰ ਸਾਹਮਣੇ ਆਈ ਹੈ ਕਿ ਪੰਜਾਬ ਦੇ ਕਰੀਬ 92 ਸਾਲ ਦੇ ਬਜ਼ੁਰਗ ਸਰਵਣ ਸਿੰਘ 75 ਸਾਲ ਬਾਅਦ ਪਾਕਿਸਤਾਨ ਰਹਿੰਦੇ ਆਪਣੇ ਭਤੀਜੇ ਨੂੰ ਸੋਸ਼ਲ ਮੀਡੀਆ ਦੀ ਮਦਦ ਨਾਲ ਮਿਲੇ I ਉਹਨਾਂ ਦੀ ਇਹ ਮੁਲਾਕਾਤ ਇਤਿਹਾਸਿਕ ਗੁਰਦੁਆਰਾ ਕਰਤਾਰਪੁਰ ਸਾਹਿਬ ਵਿਖੇ ਹੋਈ I